ਸਰਵਿਸ

ਤੁਹਾਡੇ ਟਰੇਲਰ ਦੀ ਦੇਖਭਾਲ ਲਈ Trailer Wizards ਹੀ ਕਿਉਂ?

ਸਾਡੇ ਕੋਲ ਤੁਹਾਡੀਆਂ ਲੋੜਾਂ ਲਈ ਸਭ ਕੁਝ ਹੈ

ਸੁਰੱਖਿਅਤ ਅਤੇ ਵਧੀਆ ਕਿਸਮ ਦੀ ਸਰਵਿਸ

ਸਾਡੀ ਯੋਗ, ਪ੍ਰਮਾਣਿਤ ਅਤੇ ਭਰੋਸੇਯੋਗ ਸਰਵਿਸ ਟੀਮ ਨਵੇਂ ਉਤਪਾਦਾਂ, ਨਿਯਮਾਂ ਅਤੇ ਸੁਰੱਖਿਆ ਨੂੰ ਸਭ ਤੋਂ ਵੱਧ ਤਰਜੀਹ ਦਿੰਦੇ ਹੋਏ ਜਾਰੀ ਟ੍ਰੇਨਿੰਗ ਪ੍ਰੋਗਰਾਮਾਂ ਵਿੱਚ ਸੂਚੀਬੱਧ ਹੈ। ਸਾਡੇ ਵਰਕ ਵਾਈਜਲੀ ਸੇਫਟੀ ਪ੍ਰੋਗਰਾਮ ਦੇ ਨਾਲ, ਅਸੀਂ ਇਹ ਯਕੀਨੀ ਬਣਾਉਂਦੇ ਹਾਂ ਕਿ ਸਾਡੀ ਸਰਵਿਸ ਟੀਮ, ਟਰੇਲਰ ਅਤੇ ਦੁਕਾਨਾਂ ਸਭ ਕੁਝ ਸਰਕਾਰੀ ਮਿਆਰਾਂ ਦੇ ਮੁਤਾਬਕ ਅਤੇ ਸੁਰੱਖਿਅਤ ਢੰਗ ਨਾਲ ਕੰਮ ਕਰਦੀਆਂ ਹਨ। ਅਸੀਂ ਤੁਹਾਡੇ ਟਰੇਲਰਾਂ ਨੂੰ ਨਿਰਵਿਘਨ ਚੱਲਣ ਵਿੱਚ ਤੁਹਾਡੀ ਸਹਾਇਤਾ ਕਰਦੇ ਹੋਏ, ਵੱਧ ਸਮਰੱਥਾ, ਕੁਆਲਿਟੀ ਅਤੇ ਸੁਰੱਖਿਆ ਲਈ ਆਪਣੇ ਪੁਰਜ਼ਿਆਂ ਦੀ ਜਾਂਚ ਵੀ ਕਰਦੇ ਹਾਂ।

ਭਰੋਸੇਯੋਗ ਮੁਹਾਰਤ

ਸਾਡੀ ਸਰਵਿਸ ਟੀਮ ਅਨੁਭਵੀ ਹੈ ਅਤੇ ਸਾਡੇ ਗਾਹਕਾਂ ਨੂੰ ਵਿਸ਼ੇਸ਼ ਸੇਵਾ ਪ੍ਰਦਾਨ ਕਰਨ ਲਈ ਵਚਨਬੱਧ ਹੈ। ਅਸੀਂ ਤੁਹਾਡੀ ਫਲੀਟ ਦੀ ਦੇਖਭਾਲ ਕਰਨ ਸਬੰਧੀ ਗੁੰਝਲਾਂ ਨੂੰ ਸਮਝਦੇ ਹਾਂ, ਇਸਲਈ ਅਸੀਂ ਆਪਣਾ ਗਾਹਕ ਪੋਰਟਲ ਬਣਾਇਆ ਹੈ। ਇਹ ਇੱਕ ਆਟੋਮੇਟਿਡ ਟੂਲ ਹੈ ਜਿਸ ਨਾਲ ਤੁਸੀਂ ਇਨ-ਸਰਵਿਸ ਟਰੇਲਰਾਂ ਵਿੱਚ ਪ੍ਰਮੁੱਖ ਰਹਿ ਸਕਦੇ ਹੋ, ਟਰੇਲਰਾਂ ਦੀਆਂ ਸਰਵਿਸ ਅਤੇ ਸਥਿਤੀ ਅੱਪਡੇਟਾਂ ਦੀ ਲੋੜ ਵਾਲੀਆਂ ਸੂਚਨਾਵਾਂ ਪ੍ਰਾਪਤ ਕਰਨ, ਸਰਵਿਸ ਲਈ ਸਮਾਂ ਨਿਯਤ ਕਰਨ ਅਤੇ ਵਿਸਤ੍ਰਿਤ ਰਿਪੋਰਟਿੰਗ ਪ੍ਰਾਪਤ ਕਰ ਸਕਦੇ ਹੋ। ਅਸੀਂ ਆਪਣੇ ਗਾਹਕਾਂ ਦੀਆਂ ਲੋੜਾਂ ਨੂੰ ਤਵੱਜੋ ਦਿੰਦੇ ਹੋਏ ਵਾਧੂ ਸੇਵਾਵਾਂ ਵੀ ਮੁਹੱਈਆ ਕਰਦੇ ਹਾਂ, ਜਿਵੇਂ ਧੋਣਾ, ਡੀਕੈਲਿੰਗ, ਡ੍ਰੇਏਜ ਅਤੇ ਬਰਫ਼ ਹਟਾਉਣਾ।

ਅਸੀਂ ਤੁਹਾਡੇ ਕਾਰੋਬਾਰ ਨੂੰ ਚੱਲਦਾ ਰਹਿਣ ਵਿੱਚ ਤੁਹਾਡੀ ਮਦਦ ਕਰਾਂਗੇ!

ਡਾਉਨਟਾਈਮ ਤੇ ਪੈਸਾ ਖ਼ਰਚ ਹੁੰਦਾ ਹੈ ਅਤੇ ਤਣਾਅ ਪੈਦਾ ਹੁੰਦਾ ਹੈ। ਨਾ ਕੀਤੀਆਂ ਗਈਆਂ ਨਿਯਤ ਮੁਲਾਕਾਤਾਂ ਨਾਲ ਭਾਰੀ ਸ਼ਿਪਰ ਜੁਰਮਾਨੇ ਲੱਗ ਸਕਦੇ ਹਨ। Trailer Wizards ਕਿਰਾਏ ਅਤੇ ਲੀਜ਼ ਉਪਕਰਨ ਦੀ ਵਧੀਆ ਕਿਸਮ ਦੀ ਸਰਵਿਸ ਦੇ ਕੇ ਅਤੇ ਟਰੇਲਰ ਦੇਖਭਾਲ ਨੂੰ ਅਸਾਨ ਅਤੇ ਕਸ਼ਟ ਰਹਿਤ ਬਣਾ ਕੇ ਸਹਾਇਤਾ ਕਰ ਸਕਦੀ ਹੈ।

ਤੁਹਾਡੇ ਟਰੇਲਰ ਦੀ ਦੇਖਭਾਲ ਲਈ Trailer Wizards ਹੀ ਕਿਉਂ?

 • 200 ਤੋਂ ਵੱਧ ਸਿੱਖਿਅਤ ਅਤੇ ਪ੍ਰਮਾਣਿਤ ਟੈਕਨੀਸ਼ੀਅਨ ਅਤੇ ਸਿਖਿਆਰਥੀ
 • ਇਨ-ਸਟੌਕ OEM ਕੁਆਲਿਟੀ ਪੁਰਜ਼ੇ
 • 24-ਘੰਟੇ ਸਰਵਿਸ ਕਾਲਾਂ
 • ਕਾਰਜ ਸਮੇਂ ਤੋਂ ਬਾਅਦ, ਚੋਣਵੀਆਂ ਥਾਂਵਾਂ ਤੇ
 • ਮੁਰੰਮਤ ਅਤੇ ਪੁਨਰ ਨਿਰਮਾਣ
 • ਵਿਵਸਾਇਕ ਵਾਹਨ ਜਾਂਚਾਂ (CVI)
 • ਨਿਵਾਰਕ ਸਰਵਿਸ ਦੇਖਭਾਲ ਪ੍ਰੋਗਰਾਮ
 • ਪੂਰਨ ਸਰਵਿਸ ਦੇਖਭਾਲ ਪ੍ਰੋਗਰਾਮ
 • ਮੋਬਾਈਲ ਸਰਵਿਸ
 • 24/7/365 ਐਮਰਜੈਂਸੀ ਰੋਡ ਸਰਵਿਸ

ਸਾਡੇ ਕੋਲ ਤੁਹਾਡੀਆਂ ਲੋੜਾਂ ਲਈ ਸਭ ਕੁਝ ਹੈ

ਪੂਰੇ ਕੈਨੇਡਾ ਵਿੱਚ ਸਾਡੇ ਗਾਹਕ ਸੇਵਾ ਕੇਂਦਰ ਅਧਿਕਾਰਤ ਵਾਹਨ ਜਾਂਚ ਸਟੇਸ਼ਨਾਂ, ਪ੍ਰਮਾਣਿਤ ਸਰਵਿਸ ਟੀਮਾਂ ਅਤੇ OEM ਕੁਆਲਿਟੀ ਪੁਰਜ਼ਿਆਂ ਦੀ ਇੱਕ ਵੱਡੀ ਇਨਵੈਂਟਰੀ ਦੇ ਨਾਲ ਪੂਰੀ ਤਰ੍ਹਾਂ ਲੈਸ ਹਨ। ਸਾਡੀ ਸਰਵਿਸ ਟੀਮ ਤੁਹਾਡੇ Trailer Wizards ਦੇ ਕਿਰਾਏ ਅਤੇ ਲੀਜ਼ ਵਾਲੇ ਟਰੇਲਰਾਂ ਲਈ ਵਧੀਆ ਕਿਸਮ ਦੀ ਮੁਰੰਮਤ ਅਤੇ ਸਰਵਿਸ ਕਰਦੀ ਹੈ। ਅਸੀਂ ਇਹਨਾਂ ਰਾਹੀਂ ਸੁਰੱਖਿਅਤ, ਸਾਫ਼, ਭਰੋਸੇਯੋਗ ਅਤੇ ਚੰਗੀ ਤਰ੍ਹਾਂ ਪ੍ਰਬੰਧਤ ਉਪਕਰਨ ਮੁਹੱਈਆ ਕਰਦੇ ਹਾਂ:

 • ਨਿਵਾਰਕ ਸਰਵਿਸ: ਨਿਯਤ PM, ਸਟੈਂਡਰਡ ਸਰਵਿਸ ਕੰਮ, ਮੁਰੰਮਤ ਅਤੇ ਪੁਨਰ ਨਿਰਮਾਣ, ਸਲਾਨਾ ਸੁਰੱਖਿਆ ਅਤੇ CVI
 • ਪੂਰਨ ਸੇਵਾ: ਤੁਹਾਡੀਆਂ ਸਰਵਿਸ ਦੇ ਕੰਮ ਸਬੰਧੀ ਸਾਰੀਆਂ ਲੋੜਾਂ ਨੂੰ ਤਵੱਜੋ ਦੇਣਾ, ਤੁਹਾਡੇ ਉਪਕਰਨ ਨੂੰ ਨਿਰਵਿਘਨ ਚੱਲਦੇ ਰੱਖਣਾ
 • ਮੋਬਾਈਲ ਸਰਵਿਸ: ਅਸੀਂ ਤੁਹਾਡੇ ਸਥਾਨ ਤੇ ਸਟੈਂਡਰਡ ਸਰਵਿਸ ਅਤੇ ਮੁਰੰਮਤ ਪੇਸ਼ ਕਰਦੇ ਹਾਂ
 • 24/7/365 ਐਮਰਜੈਂਸੀ ਰੋਡ ਸਰਵਿਸ: ਪੂਰੇ ਉੱਤਰੀ ਅਮਰੀਕਾ ਵਿੱਚ ਬ੍ਰੇਕਡਾਊਨ ਕਵਰੇਜ