24/7/365 ਐਮਰਜੈਂਸੀ ਰੋਡ ਸਰਵਿਸ


ਪੂਰੇ ਉੱਤਰੀ ਅਮਰੀਕਾ ਵਿੱਚ ਐਮਰਜੈਂਸੀ ਪ੍ਰਤੀਕਿਰਿਆ


ਅਸੀਂ ਤੁਹਾਡਾ ਧਿਆਨ ਰੱਖਾਂਗੇ


ਕੁਆਲਿਟੀ ਮੁਰੰਮਤ ਅਤੇ ਸਰਵਿਸ


ਜੇਕਰ ਤੁਹਾਨੂੰ ਐਮਰਜੈਂਸੀ ਰੋਡ ਸਰਵਿਸ ਦੀ ਲੋੜ ਹੈ, ਤਾਂ ਸਾਨੂੰ 1-855-327-9377 ਤੇ ਫੋਨ ਕਰੋ।

ਸੜਕ ਤੇ ਮੁਰੰਮਤ ਅਤੇ ਸਰਵਿਸ

ਫ਼ਾਇਦਾ

  • 24/7/365 ਐਮਰਜੈਂਸੀ ਟਰੇਲਰ ਮੁਰੰਮਤ ਉਪਕਰਨ ਚਾਲੂ ਰਹਿਣ ਦੇ ਸਮੇਂ ਨੂੰ ਵਧਾਉਂਦੀ ਹੈ
  • ਉੱਤਰੀ ਅਮਰੀਕਾ ਵਿੱਚ ਵੱਡਾ ਵਿਕਰੇਤਾ ਨੈੱਟਵਰਕ – ਜ਼ਿਆਦਾਤਰ ਦੁਰੇਡੇ ਖੇਤਰਾਂ ਵਿੱਚ ਵੀ
  • ਸਾਡੇ ਸਮਰਪਿਤ ਇਨ-ਹਾਉਸ ਗਾਹਕ ਸੇਵਾ ਕੇਂਦਰ ਇਹ ਸਭ ਸੰਭਾਲਦੇ ਹਨ

ਪੂਰੇ ਉੱਤਰੀ ਅਮਰੀਕਾ ਵਿੱਚ ਐਮਰਜੈਂਸੀ ਪ੍ਰਤੀਕਿਰਿਆ

ਜੇਕਰ ਪੂਰੇ ਉੱਤਰੀ ਅਮਰੀਕਾ ਵਿੱਚ ਕਿਤੇ ਵੀ ਸਾਡੇ ਕਿਰਾਏ ਜਾਂ ਲੀਜ਼ ਤੇ ਲਏ ਟਰੇਲਰ ਵਿੱਚ ਕੋਈ ਖ਼ਰਾਬੀ ਆ ਜਾਏ, ਤਾਂ ਸਾਡੇ ਸਮਰਪਿਤ ਇਨ-ਹਾਉਸ ਗਾਹਕ ਸੇਵਾ ਕੇਂਦਰ ਮਦਦ ਲਈ ਮੌਜੂਦ ਹਨ। ਐਮਰਜੈਂਸੀ ਕਾਲ ਤੋਂ ਲੈ ਕੇ ਸਥਾਨਕ ਵਿਕਰੇਤਾ ਪ੍ਰਬੰਧਨ ਅਤੇ ਸਰਵਿਸ ਕੰਮ ਦੀ ਸਥਿਤੀ ਅੱਪਡੇਟਾਂ ਤੱਕ, ਅਸੀਂ ਹਰ ਪੜਾਅ ਤੇ ਤੁਹਾਡੇ ਲਈ ਮੌਜੂਦ ਹਾਂ। ਤੁਹਾਡੇ ਗਾਹਕਾਂ ਨੂੰ ਸੜਕ ਤੇ ਸੇਵਾ ਦੇਣ ਲਈ ਸਾਡੇ ਤੇ ਭਰੋਸਾ ਕਰੋ - ਜ਼ਿਆਦਾਤਰ ਦੁਰੇਡੇ ਖੇਤਰਾਂ ਵਿੱਚ ਵੀ।

ਅਸੀਂ ਤੁਹਾਡਾ ਧਿਆਨ ਰੱਖਾਂਗੇ

ਸਾਡੇ ਗਾਹਕ ਸੇਵਾ ਕੇਂਦਰ ਨੂੰ ਫੋਨ ਕਰੋ ਅਤੇ ਪ੍ਰਤੀਨਿਧੀ ਤੁਰੰਤ ਸਾਈਟ ਕਿਸੇ ਸਹੀ ਵਿਕਰੇਤਾ ਨੂੰ ਭੇਜ ਦੇਵੇਗਾ। ਅਸੀਂ ਮੁਰੰਮਤ ਦਾ ਮੁਲਾਂਕਣ ਕਰਦੇ ਹੋਏ, ਸਮੁੱਚੀ ਪ੍ਰਕਿਰਿਆ ਸੰਭਾਲ ਲਵਾਂਗੇ ਅਤੇ ਯਕੀਨੀ ਬਣਾਵਾਂਗੇ ਕਿ ਇਹ ਸਹੀ ਢੰਗ ਨਾਲ ਕੀਤਾ ਗਿਆ ਹੈ। ਅਸੀਂ ਸਾਰੇ ਪੇਪਰਵਰਕ ਦੀ ਪ੍ਰਕਿਰਿਆ ਵੀ ਕਰਾਂਗੇ। ਅਸੀਂ ਇਹ ਸਭ ਸੰਭਾਲਦੇ ਹਾਂ ਅਤੇ ਤੁਹਾਨੂੰ ਹਰ ਪੜਾਅ ਤੇ ਸੂਚਿਤ ਕਰਦੇ ਹਾਂ।

ਕੁਆਲਿਟੀ ਮੁਰੰਮਤ ਅਤੇ ਸਰਵਿਸ

ਅਸੀਂ ਜਾਣਦੇ ਹਾਂ ਕਿ ਚਾਲੂ ਰਹਿਣ ਦੀ ਸਥਿਤੀ (ਅਪਟਾਈਮ) ਦਾ ਮਤਲਬ ਹੈ ਪੈਸਾ, ਇਸਲਈ ਤੁਹਾਡੇ ਉਪਕਰਨ ਨੂੰ ਚਾਲੂ ਰੱਖਣਾ ਸਾਡੀ ਪ੍ਰਾਥਮਿਕਤਾ ਹੈ। ਸਾਡੀ ਇਨ-ਹਾਉਸ ਟੀਮ ਕੋਲ ਇਹ ਯਕੀਨੀ ਬਣਾਉਣ ਲਈ ਲੋੜੀਂਦੀ ਜਾਣਕਾਰੀ ਹੈ ਅਤੇ ਮੁਹਾਰਤ ਹੈ ਕਿ ਉਹ ਤੁਹਾਡੇ ਉਪਕਰਨ ਦੀ ਖ਼ਰਾਬੀ ਦੀ ਸਰਵਿਸ ਲਈ ਬਿਹਤਰ ਸਥਾਨਕ ਵਿਕਰੇਤਾ ਦੀ ਚੋਣ ਕਰਦੇ ਹਨ। ਉੱਚ ਕੁਆਲਿਟੀ ਦੇ ਸਟੈਂਡਰਡਸ ਅਤੇ ਸੁਰੱਖਿਆ ਨਿਯਮਾਂ ਨੂੰ ਪੂਰਾ ਕਰਨਾ Trailer Wizards ਅਤੇ ਸਾਡੇ ਉੱਤਰੀ ਅਮਰੀਕਾ ਦੇ ਵਿਕਰੇਤਾਵਾਂ ਦੀ ਪ੍ਰਾਥਮਿਕਤਾ ਹੈ। ਇਸਲਈ, ਸਾਡੇ ਕਿਰਾਏ ਜਾਂ ਲੀਜ਼ ਤੇ ਲਏ ਟਰੇਲਰ ਵਿੱਚ ਕੋਈ ਖ਼ਰਾਬੀ ਹੋਣ ਤੇ ਕੁਆਲਿਟੀ ਸਰਵਿਸ ਕੰਮ ਪ੍ਰਦਾਨ ਕਰਨ ਲਈ ਅਤੇ ਤੁਹਾਨੂੰ ਤੁਰੰਤ ਬੈਕ ਅਪ ਦੇਣ ਅਤੇ ਉਪਕਰਨ ਨੂੰ ਚਾਲੂ ਕਰਨ ਲਈ ਸਾਡੇ ਤੇ ਭਰੋਸਾ ਕਰੋ।

ਜੇਕਰ ਤੁਹਾਨੂੰ ਐਮਰਜੈਂਸੀ ਰੋਡ ਸਰਵਿਸ ਦੀ ਲੋੜ ਹੈ, ਤਾਂ ਸਾਨੂੰ 1-855-327-9377 ਤੇ ਫੋਨ ਕਰੋ।