Trailer Wizards


BM_PMS_EN_320.png


ਸਾਡਾ ਇਤਿਹਾਸ

ਸਾਡੇ ਬਾਰੇ ਵਿੱਚ

Trailer Wizards Ltd. ਕੈਨੇਡਾ ਦੀ ਸਭ ਤੋਂ ਵੱਡੀ ਅਤੇ ਇਕਲੌਤੀ ਕੌਮੀ ਵਪਾਰਕ ਟਰੇਲਰ ਕੰਪਨੀ ਹੈ ਜੋ ਟ੍ਰੇਲਰਾਂ ਨੂੰ ਕਿਰਾਏ ਤੇ ਅਤੇ ਲੀਜ਼ ਤੇ ਦਿੰਦੀ ਹੈ, ਉਨ੍ਹਾਂ ਨੂੰ ਵੇਚਦੀ , ਸਰਵਿਸ ਅਤੇ ਪੁਰਜ਼ੇ ਪ੍ਰਦਾਨ ਕਰਦੀ ਅਤੇ ਸਟੋਰੇਜ਼ ਕਰਦੀ ਹੈ। 52 ਤੋਂ ਵੀ ਵੱਧ ਸਾਲਾਂ ਤੋਂ, Trailer Wizards Ltd. ਲਗਾਤਾਰ ਸਾਡੇ ਖਰਚਿਆਂ ਨੂੰ ਪੂਰਾ ਕਰਦੇ ਹੋਏ ਤੇਜ਼, ਗਾਹਕ-ਦੋਸਤਾਨਾ ਸੇਵਾ ਦੇ ਨਾਲ ਪੇਸ਼ਾਵਰ ਵਪਾਰਕ ਟਰੇਲਰ ਸਮਾਧਾਨ ਪ੍ਰਦਾਨ ਕਰ ਰਹੀ ਹੈ। Trailer Wizards Ltd. ਇੱਕ ਵਾਰ ਫਿਰ ਕੈਨੇਡਾ ਦੇ ਸ੍ਰੇਸ਼ਠ ਪ੍ਰਬੰਧਿਤ ਕੰਪਨੀਆਂ ਦੇ ਪ੍ਰੋਗਰਾਮ (Best Managed Companies program) ਦੀ ਵਿਜੇਤਾ ਹੈ ਅਤੇ ਪੂਰੇ ਦੇਸ਼ ਵਿੱਚ ਸਥਾਨਕ ਸੇਵਾ ਮੁਹੱਈਆ ਕਰਦੀ ਹੈ। Contact us today or call 1-855-327-9757 for all of your trailer needs. ਆਪਣੀਆਂ ਟਰੇਲਰ ਸਬੰਧੀ ਸਾਰੀਆਂ ਲੋੜਾਂ ਲਈ ਸਾਡੇ ਨਾਲ ਅੱਜ ਹੀ ਸੰਪਰਕ ਕਰੋ ਜਾਂ 1-855-327-9757 ਤੇ ਫੋਨ ਕਰੋ।

ਬੈਸਟ ਮੈਨੇਜਡ ਪ੍ਰੋਗਰਾਮ

ਬੈਸਟ ਮੈਨੇਜਡ ਪ੍ਰੋਗਰਾਮ ਸਥਿਰ ਵਾਧਾ ਹਾਸਲ ਕਰਨ ਲਈ ਕਾਰਜਨੀਤੀ, ਸਮਰੱਥਾ ਅਤੇ ਵਚਨਬੱਧਤਾ ਦਰਸਾਉਂਦੇ ਹੋਏ, $10 ਮਿਲੀਅਨ ਤੋਂ ਵੱਧ ਆਮਦਨੀ ਵਾਲੀਆਂ ਕੈਨੇਡਾਵਾਸੀਆਂ ਦੀ ਮਾਲਕੀ ਵਾਲੀਆਂ ਅਤੇ ਪ੍ਰਬੰਧਤ ਕੰਪਨੀਆਂ ਨੂੰ ਮਾਨਤਾ ਦਿੰਦਾ ਹੈ।

ਸਾਡਾ ਇਤਿਹਾਸ

ਇਸਦੀ ਸ਼ੁਰੂਆਤ 1963 ਵਿੱਚ ਹੋਈ ਸੀ, ਜਦੋਂ ਇਸਦੇ ਸੰਸਥਾਪਕ ਕਾਰਲ ਵੈਂਡਰਸਪੈਕ ਨੇ ਪਬਲਿਕ ਫਰਾਈਟਵੇਜ਼ ਹੇਠ ਓਪਰੇਸ਼ਨਾਂ ਨਾਲ ਟਰੇਲਰ ਕਾਰੋਬਾਰ ਸ਼ੁਰੂ ਕੀਤਾ ਸੀ। ਉਸਤੋਂ ਬਾਅਦ ਅਗਲੇ ਕੁਝ ਦਸ਼ਕਾਂ ਵਿੱਚ ਕਾਰੋਬਾਰ ਅਤੇ ਫਲੀਟ ਵਿੱਚ BC ਵਿੱਚ ਪੱਛਮ ਦੀ ਪ੍ਰਾਪਤੀ ਰਾਹੀਂ ਵਾਧਾ ਹੋਇਆ ਅਤੇ 1979 ਵਿੱਚ ਉੱਤਰ ਵਿੱਚ ਓਪਰੇਸ਼ਨਾਂ ਨੂੰ ਵਧਾਇਆ, ਜਿਸਨੇ ਅਗਲੇ ਕੁਝ ਦਸ਼ਕਾਂ ਵਿੱਚ ਕੰਪਨੀ ਵਿੱਚ ਸਿੱਧੇ ਮੁਨਾਫ਼ੇਯੋਗ ਵਿਕਾਸ ਦਾ ਯੋਗਦਾਨ ਪਾਇਆ। 1985 ਵਿੱਚ ਕੰਪਨੀ ਕੋਲ 1,000 ਟਰੇਲਰ ਸਨ ਅਤੇ ਲਾਇਨਸ ਗੇਟ ਟਰੇਲਰਸ ਬ੍ਰਾਂਡ ਦੀ ਸ਼ੁਰੂਆਤ ਹੋਈ ਸੀ। 1990 ਵਿੱਚ ਅਰਥਚਾਰੇ ਵਿੱਚ ਘਾਟਾ ਹੋਣ ਕਾਰਨ ਕੁਝ ਸੰਘਰਸ਼ਾਂ ਦਾ ਸਾਹਮਣਾ ਕਰਨਾ ਪਿਆ, ਲੇਕਿਨ ਅਸੀਂ ਸਾਡੇ ਪੱਛਮੀ ਓਪਰੇਸ਼ਨਾਂ ਵਿੱਚ ਦੁਬਾਰਾ ਨਿਵੇਸ਼ ਕਰਕੇ ਫਿਰ ਮਜ਼ਬੂਤ ਬਣ ਗਏ। 2000 ਦੇ ਸ਼ੁਰੂ ਵਿੱਚ ਅਸੀਂ ਐਡਮੋਂਟਨ, AB ਵਿੱਚ ਓਪਰੇਸ਼ਨਾਂ ਵਿੱਚ ਵਿਸਤਾਰ ਕੀਤਾ ਅਤੇ ਕਾਰੋਬਾਰ ਨੂੰ ਵਧਾਉਣ ਵਿੱਚ ਮਦਦ ਕਰਨ ਲਈ ਹੋਰ ਕੰਪਨੀਆਂ ਦਾ ਕਬਜ਼ਾ ਲੈਣਾ ਸ਼ੁਰੂ ਕੀਤਾ। 2006 ਵਿੱਚ ਪੂਰਬੀ ਕੈਨੇਡਾ ਵਿੱਚ ਪ੍ਰਾਪਤੀ ਦੇ ਨਾਲ, ਅਸੀਂ ਸਾਡੇ ਫਲੀਟ ਵਿੱਚ 3,700 ਵਾਧੂ ਟਰੇਲਰ ਸ਼ਾਮਲ ਕਰਦੇ ਹੋਏ ਹੈਮਿਲਟਨ, ਮਿਸੀਸਾਗਾ ਅਤੇ ਮੋਨਟਰਿਅਲ ਵਿੱਚ ਕੇਂਦਰ ਖੋਲ੍ਹਣ ਯੋਗ ਹੋਏ ਸਾਂ। ਅਗਲੇ ਕੁਝ ਸਾਲਾਂ ਵਿੱਚ ਕਿਚਨੇਰ, ਲੰਡਨ, ਕਿਉਬੇਕ ਸਿਟੀ, ਮੋਨਕਟੋਨ, ਵਿੰਨੀਪੈਗ, ਲੈਂਗਲੇ, ਡੈਲਟਾ, ਸਸਕੈਟੂਨ, ਰੇਜਾਇਨਾ ਅਤੇ ਮਿਸੀਸਾਗਾ ਵਿੱਚ ਵਾਧੂ ਟਰੇਲਰਾਂ ਅਤੇ ਕੇਂਦਰਾਂ ਦੀ ਪ੍ਰਾਪਤੀ ਦੇ ਨਾਲ ਕਾਰੋਬਾਰ ਵਿੱਚ ਵਾਧਾ ਹੋਇਆ।

ਅਸਲ ਵਿੱਚ ਅਸੀਂ ਕੈਨੇਡਾ ਵਿੱਚ ਇੱਕ ਤੋਂ ਦੂਜੇ ਸਮੁੰਦਰੀ ਕੰਢੇ ਤੱਕ ਸਿਰਫ ਇੱਕੋ ਟਰੇਲਰ ਸਮਾਧਾਨ ਪ੍ਰਦਾਤਾ ਬਣ ਗਏ ਹਾਂ। ਅਸੀਂ ਓਨਟੈਰੀਓ ਵਿੱਚ ਓਪਰੇਸ਼ਨਾਂ ਵਿੱਚ ਵਾਧਾ ਕਰਦੇ ਹੋਏ 2013 ਵਿੱਚ ਭਰੋਸੇਯੋਗ ਸੇਵਾ ਦੇ 50 ਸਾਲਾਂ ਦਾ ਜਸ਼ਨ ਮਨਾਇਆ। ਅਸੀਂ ਕੁਆਲਿਟੀ ਟਰੇਲਰ ਸਮਾਧਾਨ ਮੁਹੱਈਆ ਕਰਨ ਦੇ ਪ੍ਰਤੀ ਸਾਡੇ ਸਮਰਪਣ ਦੇ ਕਾਰਨ 2014 ਅਤੇ 2015 ਤੱਕ ਕੈਨੇਡਾ ਦੀਆਂ ਬੈਸਟ ਮੈਨੇਜਡ ਕੰਪਨੀਆਂ ਵਿੱਚੋਂ ਇੱਕ ਦਾ ਅਵਾਰਡ ਦਾ ਸਨਮਾਨ ਪ੍ਰਾਪਤ ਕੀਤਾ ਹੈ। ਅਸੀਂ ਦੇਸ਼ ਵਿੱਚ ਲਗਾਤਾਰ ਆਪਣੇ ਕਾਰੋਬਾਰ ਵਿੱਚ ਵਾਧਾ ਕਰਦੇ ਹਾਂ ਅਤੇ ਭਰੋਸੇਯੋਗ, ਜ਼ਿੰਮੇਵਾਰ ਸੁਰੱਖਿਅਤ ਟਰੇਲਰ ਸਮਾਧਾਨ ਮੁਹੱਈਆ ਕਰਦੇ ਹਾਂ।